PUNJABI SHAYARI

 


   PUNJABI SHAYRI

ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ

ਅੰਮੀ ਨੂੰ ਵਿਚਾਰੀ ਨੂੰ ਤਾ ਇੱਕੋ ਹੀ ਫਿਕਰ ਰਹਿਦਾ,
ਲਾਲ ਮੇਰੇ ਚੰਗੀ ਤਰਾ ਸੋਏ ਕੇ ਨਹੀ ਜੀ...
ਪੁੱਤ ਸਾਡੇ ਪੈਰਾਂ ਤੇ ਖਲੋਏ ਕੇ ਨਹੀ ਜੀ,
ਥੋਡੇ ਬਾਪੂ ਜੀ ਵੀ ਪੁੱਛਦੇ ਸੀ...

ਵਾਰਿਸ ਤੋਂ ਬਾਅਦ ਬੱਦਲ ਕਦੇ ਗਿਰਦੇ

ਵਾਰਿਸ ਤੋਂ ਬਾਅਦ ਬੱਦਲ ਕਦੇ ਗਿਰਦੇ ਨਹੀਂ
ਮਰਝਾਉਣ ਤੋਂ ਬਾਅਦ ਫੁੱਲ ਕਦੇ ਖਿੜਦੇ ਨਹੀਂ
ਦੋਸਤਾ ਦੀ ਕਦਰ ਕਰੋ ,ਕਿਉਂਕਿ ਵਿਛੜਨ ਤੋਂ
ਬਾਅਦ ਦੋਸਤ ਕਦੇ ਮਿਲਦੇ ਨਹੀਂ

ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ

ਜਾਂਦੀ ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ

ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ

ਸੋਹਣੀਏ ਸਾਨੂੰ ਦੇਖ ਕੇ ਨੀਵੀਆਂ ਨਾ ਪਾਇਆ ਕਰ
ਫੇਰ ਕੀ ਆ ਜੇ ਅਸੀ ਤੈਥੋਂ ਵੱਧ ਸੋਹਣੇ ਆ

ਸੱਚਾ ਪਿਆਰ ਨਾ ਯਾਰਾ ਪਾ ਲਵੀਂ

ਸੱਚਾ ਪਿਆਰ ਨਾ ਯਾਰਾ ਪਾ ਲਵੀਂ ਸੁੱਖ ਚੈਨ ਤੇਰਾ ਸਭ ਲੁੱਟ ਜਾਉਗਾ
ਵਿੱਚ ਪਿਆਰ ਦੇ ਜਦੋਂ ਤੈਨੂੰ ਚੋਟ ਲਗੂ ਖੁੱਲੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਉਗਾ

ਜਦ ਲੜੀਆਂ ਸੀ ਅੱਖੀਆਂ ਖੁਸ਼ੀਆਂ ਦਿੱਤਾ

ਜਦ ਲੜੀਆਂ ਸੀ ਅੱਖੀਆਂ ਖੁਸ਼ੀਆਂ ਦਿੱਤਾ ਸੌਣ ਨਾ
ਟੁੱਟਿਆ ਦਿਲ ਸੱਜਣਾ ਨੀਦਰਾਂ ਅੱਜ ਵੀ ਆਉਣ ਨਾ

ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ

ਸਤਾਉਂਦੇ ਹਾਂ ਦਿਲ ਵਿੱਚ ਰਹਿਣ ਵਾਲਿਆਂ ਨੂੰ
ਗੈਰਾਂ ਨਾਲ ਤਾਂ ਅਸੀਂ ਨਜ਼ਰ ਵੀ ਨਹੀਂ ਮਿਲਾਉਂਦੇ

ਰੱਬਾ ਵੇਖੀ ਇਸਕ ਨਾ ਕਰੀ ਨਹੀਂ

ਰੱਬਾ ਵੇਖੀ ਇਸਕ ਨਾ ਕਰੀ ਨਹੀਂ ਤਾਂ ਤੂੰ ਪਛਤਾਵੇਗਾ
ਅਸੀਂ ਮਰਕੇ ਤੇਰੇ ਕੋਲ ਅਾ ਜਾਵਾਂਗੇ ਪਰ ਇਹ ਦੱਸ ਤੂੰ ਕਿੱਥੇ ਜਾਵੇਗਾਂ

ਤੂੰ ਗੱਲ ਸਾਡੇ ਨਾਲ ਕਰਦੀ ਨੀ

ਤੂੰ ਗੱਲ ਸਾਡੇ ਨਾਲ ਕਰਦੀ ਨੀ ਤੇਰਾ ਖਾਸ ਹੋਣ ਦਾ ਕੀ ਫਾਇਦਾ
ਤੂੰ ਦਿਲ ਦੀ ਗੱਲ ਸਮਝੀ ਨੀ ਸਾਡਾ ਓਦਾਸ ਹੋਣ ਦਾ ਕੀ ਫਾਇਦਾ

ਕਿਸੇ ਦੀ ਦੂਰੀ ਨਾਲ ਕੋਈ ਮਰ

ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਂਦਾ...
ਪਰ ਜ਼ਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਂਦਾ

ਅੱਖਾਂ ਵਿੱਚ ਵੀ ਪਿਆਰ ਸਮਝਿਆਂ ਜਾਂਦਾਸਿਰਫ

ਅੱਖਾਂ ਵਿੱਚ ਵੀ ਪਿਆਰ, ਸਮਝਿਆਂ ਜਾਂਦਾ
ਸਿਰਫ ਮੂੰਹੋਂ ਕਹਿਣਾ ਇਜਹਾਰ ਨਹੀਂ ਹੁੰਦਾ
ਯਾਰੀ ਤਾਂ ਅੌਖੇ ਵੇਲੇ ਪਰਖੀ ਜਾਂਦੀ ਏ
ਰੋਜ਼ ਹੱਥ ਮਿਲਾਉਣ ਵਾਲਾ ਯਾਰ ਨੀਂ ਹੁੰਦਾ

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ..

ਤੂੰ ਬੱਸ ਰੱਖੀਂ ਮੈਨੂੰ ਕੈਮ ਮਾਲਕਾ

ਤੂੰ ਬੱਸ ਰੱਖੀਂ ਮੈਨੂੰ ਕੈਮ ਮਾਲਕਾ,
ਬਾਕੀਆਂ ਦਾ ਕੱਡਦਾਂ ਗੇ ਵਹਿਮ ਮਾਲਕਾ

ਆਸ਼ਕ ਚੋਰ ਤੇ ਫਕੀਰ ਖੁਦਾ ਤੋਂ

ਆਸ਼ਕ ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ
ਇੱਕ ਲੁਟਾਵੇ ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ

ਪਿਆਰ ਤਾਂ ਉਪਰੋਂ ਉਪਰੋਂ ਵਫਾ ਕਰਨ

ਪਿਆਰ ਤਾਂ ਉਪਰੋਂ ਉਪਰੋਂ ਵਫਾ ਕਰਨ ਵਾਲਿਆਂ ਨੂੰ ਹੀ ਮਿਲਦਾ
ਦਿਲੋਂ ਪਿਆਰ ਕਰਨ ਵਾਲਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ

Oh Meri, Look Te Mardi C Te

Oh Meri Look Te Mardi C,
Te Asin Kade Dheyaan Hi Nyi Ditta...

ਉਂਝ ਤਾਂ ਮੇਰੀ ਕੋਈ ਸਹੇਲੀ ਨੀਜਦ

ਉਂਝ ਤਾਂ ਮੇਰੀ ਕੋਈ ਸਹੇਲੀ ਨੀ
ਜਦ SAD SONG ਸ਼ੁਣਦਾ ਫ਼ਿਰ ਇੰਝ ਲੱਗਦਾ
ਜਿਵੇ ਚਾਰ ਪੰਜ ਛੱਡ ਗਈਆ ਹੋਣ

ਸੋਹਣੇ ਸੱਜਣਾ ਦਾ ਇੱਕ ਸੌਂਕ ਸੁਣ

ਸੋਹਣੇ ਸੱਜਣਾ ਦਾ ਇੱਕ ਸੌਂਕ ਸੁਣ ਉਹ ਯਾਰ ਬਦਲਦੇ ਰਹਿੰਦੇ ਨੇ
ਮੈਂ ਆਖਿਆ ਆਪਣੇ ਯਾਰਾਂ ਦਾ ਇੱਕ ਹਾਰ ਪਰੋ ਕੇ ਪਾ ਲਉ ਜੀ
ਉਹ ਗੱਲ ਤਾਂ ਮੇਰੀ ਮੰਨ ਗਏ ਨੇ ਪਰ ਹੁਣ ਹਾਰ ਬਦਲਦੇ ਰਹਿੰਦੇ ਨੇ

ਮੁੱਕਦਰ ਚੰਗੇ ਕੀ ਕਰਨਗੇ ਜੇ ਸਾਨੂੰ

ਮੁੱਕਦਰ ਚੰਗੇ ਕੀ ਕਰਨਗੇ ਜੇ ਸਾਨੂੰ ਸੱਜਣ ਭੁੱਲ ਗਏ ਨੇ
ਪਹਿਲਾਂ ਸਾਨੂੰ ਅੰਬਰੀ ਚੜਾ ਕੇ ਹੁਣ ਮਿੱਟੀ ਵਿੱਚ ਰੋਲ ਗਏ ਨੇ

ਭੂਤਾਂ ਵਾਲੀ ਹਵੇਲੀ ਤੋਂ ਤੇ ਮਾੜੀ

ਭੂਤਾਂ ਵਾਲੀ ਹਵੇਲੀ ਤੋਂ ਤੇ ㅤㅤㅤ
ਮਾੜੀ ਨੀਅਤ ਵਾਲੀ ਸਹੇਲੀ ਤੋਂ ਜਿੰਨਾ ਦੂਰ ਰਹੋ ਉਨ੍ਹਾਂ ਚੰਗਾ

ਤੇਰੀ ਯਾਰੀ ਦਾ ਦੱਸ ਕੀ ਮੁੱਲ

ਤੇਰੀ ਯਾਰੀ ਦਾ ਦੱਸ ਕੀ ਮੁੱਲ ਤਾਰਾਂ ਓ ਯਾਰਾ
ਜਿੰਦ ਕੱਡ ਕੇ ਤਲੀ ਤੇ ਰਖਦਾ ਯਾ ਤੇਰੇ ਉਤੋ ਜਿੰਦ ਵਾਰਾਂ